ਸੁਨਾਮ (ਰਮੇਸ਼ ਗਰਗ) : ਅਗਰਵਾਲ ਸਭਾ ਵੱਲੋਂ ਆਪਣੀ ਸਮਾਜ ਸੇਵਾ ਦੀਆਂ ਸਰਗਰਮੀਆਂ ਨੂੰ ਅੱਗੇ ਵਧਾਉਂਦੇ ਹੋਏ ਸਥਾਨਕ ਗਰਲਜ ਸਕੰਡਰੀ ਸਕੂਲ ਪੀਰਾਂ ਵਾਲਾ ਗੇਟ ਦੇ ਪ੍ਰਾਇਮਰੀ ਸੈਕਸ਼ਨ ਅੰਦਰ ਬੱਚਿਆਂ ਦੇ ਦੰਦਾ ਦੀ ਜਾਂਚ ਕਰਨ ਲਈ ਕੈਂਪ ਲਾਇਆ ਗਿਆ ਜਿਸ ਵਿੱਚ ਦੰਦਾਂ ਦੀਆਂ ਬਿਮਾਰੀਆਂ ਦੇ ਉੱਘੇ ਡਾਕਟਰ ਸ੍ਰੀ ਸਾਹਿਲ ਸਿੰਗਲਾ ਨੇ ਬੱਚਿਆਂ ਦੇ ਦੰਦਾ ਦੀ ਜਾਂਚ ਕੀਤੀ ਤੇ ਲੋੜ ਅਨੁਸਾਰ ਦਵਾਈ ਦਿੱਤੀ ਅਤੇ ਬੱਚਿਆਂ ਨੂੰ ਆਪਣੇ ਦੰਦ ਠੀਕ ਰੱਖਣ ਲਈ ਦੱਸਿਆ ਕੇ ਕਿਵੇਂ ਦੰਦਾਂ ਨੂੰ ਠੀਕ ਰੱਖਿਆ ਜਾ ਸਕਦਾ ਹੈ। ਇਸ ਮੌਕੇ ਬੱਚਿਆਂ ਨੂੰ ਦੰਦਾ ਦੀ ਸਫਾਈ ਆਦਿ ਲਈ ਦਿੱਤੇ ਜਾਣ ਵਾਲੇ ਲੋੜੀਂਦੇ ਸਮਾਨ ਦੀ ਕਿਟ ਅਗਰਵਾਲ ਸਭਾ ਯੂਥ ਵਿੰਗ ਦੇ ਪ੍ਰਧਾਨ ਸ੍ਰੀ ਯੋਗੇਸ਼ ਗਰਗ ਜੀ ਵੱਲੋਂ ਦਿੱਤੀ ਗਈ ਜੋ ਬੱਚਿਆਂ ਨੂੰ ਫਰੀ ਵੰਡੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਗਰਵਾਲ ਸਭਾ ਯੂਥ ਵਿੰਗ ਦੇ ਪ੍ਰਧਾਨ ਯੋਗੇਸ਼ ਗਰਗ,ਜਨਰਲ ਸਕੱਤਰ ਧੀਰਜ ਗੋਇਲ, ਹੈਡ ਟੀਚਰ ਸ੍ਰੀ ਰੁਪਿੰਦਰ ਸ਼ਰਮਾ, ਸਭਾ ਦੇ ਜਨਰਲ ਸਕੱੱਥਰ ਸਿ਼ਵ ਜਿੰਦਲ, ਟੀਚਰ ਰਮਨੀਕ ਸਿੰਘ, ਟੀਚਰ ਸੁਰੇਸ਼ ਕਾਂਸਲ, ਸੰਕਰ ਬਾਂਸਲ ਤੇ ਸਾਹਿਲ ਸਿੰਗਲਾ ਆਦਿ ਹਾਜਰ ਸਨ ਹੈਡ ਟੀਚਰ ਸ੍ਰੀ ਰੁਪਿੰਦਰ ਸ਼ਰਮਾ ਨੇ ਅਗਰਵਾਲ ਸਭਾ ਦੀ ਕੈਂਪ ਲਾਉਣ ਲਈ ਸ਼ਲਾਘਾ ਕੀਤੀ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਯੂਥ ਵਿੰਗ ਪ੍ਰਧਾਨ ਯੋਗੇਸ਼ ਗਰਗ ਨੇ ਦੱਸਿਆ ਕੇ ਸਭਾ ਵੱਲੋਂ ਹਰ ਮਹੀਨੇ ਕਿਸੇ ਨਾ ਕਿਸੇ ਸਕੂਲ ਵਿੱਚ ਅਜੇਹੇ ਕੈਂਪ ਲਾਏ ਜਾਣਗੇ ਤੇ ਬੱਚਿਆਂ ਦੇ ਦੰਦਾ ਨੂੰ ਠੀਕ ਰੱਖਣ ਲਈ ਉਨ੍ਹਾਂ ਨੂੰ ਪ੍ਰੇਰਤ ਕੀਤਾ ਜਾਵੇਗਾ, ਉਨ੍ਹਾਂ ਸਕੂਲ ਦੇ ਸਟਾਫ ਸਹਿਯੋਗ ਦੇਣ ਲਈ ਤੇ ਡਾਕਟਰ ਸਾਹਿਲ ਸਿੰਗਲਾ ਜੀ ਦਾ ਆਪਣੀਆਂ ਫਰੀ ਸੇਵਾਵਾਂ ਦੇ ਣ ਲਈ ਧੰਨਵਾਦ ਕੀਤਾ।